ਕੁਝ ਨਵੇਂ ਸ਼ੇਅਰ

  

 
     
   
  ਮੌਸਮ ਦੇ ਨਾਲ ਰਹਿਣਾ ਸੌਖਾ, ਹੰਢਣਾ ਸੌਖਾ, ਜੀਣਾ ਸੌਖਾ
ਬੇਮੌਸਮ ਜਿਹੀ ਗੱਲ ਨੂੰ ਕਰਨਾ ਮੇਰੇ ਦਿਲ ਦੀ ਆਦਤ ਹੈ।
 
   
  ਆਖਿਰ ਨੂੰ ਮੈਂ ਰੇਤੇ ਦੇ ਵਿੱਚ ਡੁੱਬ ਮੋਇਆਂ
ਇਕ ਸਮਾਂ ਸੀ ਸਾਗਰ ਦੇਖੇ ਤਰ ਤਰ ਕੇ।
 
   
  ਤਿੜਕੇ ਸ਼ੀਸ਼ੇ ਸਾਹਮਣੇ ਜਦ ਮੈਂ ਖੜਕੇ ਦੇਖਿਆ
ਤੇੜ ਹਰ ਇਕ ਬਣ ਗਈ ਹੋਵੇ ਜਿਉਂ ਤੇਰੇ ਨਕਸ਼।
 
   
  ਅਸੀਂ ਸਭ ਕੁਝ ਹੀ ਕੁਝ ਅੱਥਰੇ ਜਿਹੇ ਦਾਵਾਂ ਤੇ ਲਾ ਬੈਠੇ।
ਕੁਝ ਜੂਏ ਤੇ ਲਾ ਬੈਠੇ, 'ਤੇ ਕੁਝ ਚਾਵਾਂ ਤੇ ਲਾ ਬੈਠੇ।
 
   
  ਝੂਠ ਦੀ ਮਾਲਾ ਨਹੀਂ ਸਾਥੋਂ ਫਿਰੀ
ਝੂਠ ਦਾ ਪ੍ਰਯੋਗ ਨਹੀਂ ਹੋਇਆ ਕਦੇ।
 
   
  ਸੜਕ ਦੀ ਮਿਣਤੀ ਤਾਂ ਮੇਰੇ ਘਰ ਤੋਂ ਓਨੀ ਹੈ ਰਹੀ
ਫਿਰ ਕਿਉਂ ਲਗਦਾ ਹੈ ਵਧਿਆ ਤੇਰੇ ਘਰ ਦਾ ਫ਼ਾਸਲਾ?
 
   
  ਕਿਸ ਦੀ ਨਿਗ੍ਹਾ ਸਵਲੀ ਸਾਡੇ ਘਰ ਤੇ ਹੋਈ ਏ
ਠੰਢੀ ਹਵਾ ਦੇ ਬੁੱਲੇ ਆਉਂਦੇ ਨੇ ਦਰਵਾਜ਼ੇ 'ਚੋ।