ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ ਫਿਲਮ ਤੇ ਇਕ ਝਾਤ

          

                      

 

 

 

          

              

 

ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ ਫਿਲਮ ਤੇ ਇਕ ਝਾਤ

                                                                                   -ਪ੍ਰੇਮ ਮਾਨ

 

ਅਕਤੂਬਰ 10 ਨੂੰ ਕਸ਼ਮੀਰ ਗਿੱਲ ਦਾ ਫ਼ੋਨ ਆਇਆ ਕਿ ਐਡੀਸਨ, ਨਿਊ ਜਰਸੀ, ਵਿੱਚ 12 ਅਕਤੂਬਰ ਨੂੰ ਵਾਰਿਸ ਸ਼ਾਹ ਫ਼ਿਲਮ ਦਾ ਪ੍ਰੀਮੀਅਰ ਸੀਗੁਰਦਾਸ ਮਾਨ ਅਤੇ ਕੁਝ ਹੋਰ ਕਲਾਕਾਰਾਂ ਨੇ ਵੀ ਉੱਥੇ ਫ਼ਿਲਮ ਤੋਂ ਬਾਦ ਆਉਣਾ ਸੀਸੋ 12 ਅਕਤੂਬਰ, 2006 ਨੂੰ ਮੈਂ ਕਸ਼ਮੀਰ ਗਿੱਲ ਦੇ ਸੱਦੇ ਤੇ ਵਾਰਿਸ ਸ਼ਾਹ ਫ਼ਿਲਮ ਦੇਖੀ

 

              ਫ਼ਿਲਮ ਦਾ ਅਸੋਸੀਏਟ ਪ੍ਰੋਡਿਊਸਰ ਕਸ਼ਮੀਰ ਗਿੱਲ ਮੇਰਾ ਚੰਗਾ ਵਾਕਿਫ਼ ਹੈਪਰ ਦੋਸਤ ਨਹੀਂਜਿੱਥੋਂ ਤੱਕ ਮੈਂ ਜਾਣਦਾ ਹਾਂ, ਕਸ਼ਮੀਰ ਗਿੱਲ ਇੱਕ ਬਹੁਤ ਹੀ ਪਿਆਰਾ ਅਤੇ ਸਾਊ ਇਨਸਾਨ ਹੈਮੈਂ ਗੁਰਦਾਸ ਮਾਨ ਦਾ ਵੀ ਬਹੁਤ ਪ੍ਰਸ਼ੰਸਕ ਹਾਂਉਸਨੇ ਜੋ ਵੀ ਪੰਜਾਬੀ ਸਭਿਆਚਾਰ ਲਈ ਕੀਤਾ ਹੈ, ਉਸ ਲਈ ਅਸੀਂ ਸਾਰੇ ਉਸਦੇ ਬਹੁਤ ਰਿਣੀ ਹਾਂਉਸਦਾ ''ਦੇਸ ਹੋਇਆ ਪ੍ਰਦੇਸ" ਵਿੱਚ ਕੀਤਾ ਰੋਲ ਪਸੰਦ ਆਇਆ ਸੀ

 

              ਜਦੋਂ ਫਰਵਰੀ ਵਿੱਚ ਕਸ਼ਮੀਰ ਗਿੱਲ ਨੇ ਮੈਨੂੰ ਦੱਸਿਆ ਸੀ ਕਿ ਉਹ ਵਾਰਿਸ ਸ਼ਾਹ ਬਾਰੇ ਫ਼ਿਲਮ ਬਣਾ ਰਹੇ ਹਨ ਤਾਂ ਮੈਂ ਸੋਚਿਆ ਸੀ, ''ਇਹ ਵਾਰਿਸ ਸ਼ਾਹ ਬਾਰੇ ਫ਼ਿਲਮ ਕਿਵੇਂ ਬਣਾਉਣਗੇ? ਉਸ ਵਾਰਿਸ ਬਾਰੇ ਜਿਸ ਬਾਰੇ ਬਹੁਤਾ ਕਿਸੇ ਨੂੰ ਪਤਾ ਹੀ ਨਹੀਂ!" ਖ਼ੈਰ, ਫ਼ਿਲਮ ਬਣ ਗਈ ਹੈਦੇਖੀ ਹੈਇਸਦੇ ਬਾਵਜ਼ੂਦ ਕਿ ਫ਼ਿਲਮ ਵਿੱਚ ਕੁਝ ਖ਼ਾਮੀਆਂ ਹਨ (ਜਿਨ੍ਹਾਂ ਦਾ ਜ਼ਿਕਰ ਮੈਂ ਬਾਦ ਵਿੱਚ ਕਰਾਂਗਾ), ਇਹੋ ਜਿਹੀ ਫ਼ਿਲਮ ਬਣਾਉਣ ਲਈ ਗੁਰਦਾਸ ਮਾਨ, ਮਨਜੀਤ ਮਾਨ, ਕਸ਼ਮੀਰ ਗਿੱਲ, ਅਤੇ ਮਨੋਜ ਪੁੰਜ (ਡਾਇਰੈਕਟਰ) ਵਧਾਈ ਅਤੇ ਦਾਦ ਦੇ ਹੱਕਦਾਰ ਹਨਸਮੁੱਚੇ ਤੌਰ ਤੇ ਫ਼ਿਲਮ ਬਹੁਤ ਖ਼ੂਬਸੂਰਤ ਬਣੀ ਹੈਬੜੀ ਪਾਏਦਾਰ ਹੈਦੁਬਾਰਾ ਦੇਖਣ ਨੂੰ ਜੀਅ ਕਰਦਾ ਹੈਫਿਲਮ ਬਣਾਉਣ ਲਈ ਜੋ ਸਪੈਸ਼ਲ ਪਿੰਡ ਬਣਾਇਆ ਗਿਆ ਹੈ, ਉਸ ਲਈ ਕਮਾਲ ਕਰ ਦਿੱਤੀ ਹੈਬਹੁਤ ਹੀ ਉੱਚੇ ਦਰਜੇ ਦਾ ਪਿੰਡ ਬਣਾਇਆ ਹੈਫ਼ਿਲਮ ਦੀ ਫੋਟੋਗਰਾਫੀ ਬਹੁਤ ਹੀ ਅੱਛੀ ਹੈ

 

              ਫ਼ਿਲਮ ਦੀ ਕਹਾਣੀ ਵਿੱਚ ਸ਼ਾਇਦ ਕਾਫੀ ਕੁਝ ਮਿਥਿਹਾਸਕ ਪਾ ਦਿੱਤਾ ਗਿਆ  ਹੈ, ਫ਼ਿਲਮ ਨੂੰ ਦਿਲਚਸਪ ਬਣਾਉਣ ਲਈਪੰਜਾਬੀ-ਹਿੰਦੀ ਫ਼ਿਲਮਾਂ ਦੇ ਦਰਸ਼ਕਾਂ ਲਈ ਇਹ ਕਰਨਾ ਹੀ ਪੈਂਦਾ ਹੈਇਸ ਫ਼ਿਲਮ ਵਿੱਚ ਦਰਸਾਈ ਵਾਰਿਸ ਦੀ ਜ਼ਿੰਦਗੀ ਦੀ ਕਹਾਣੀ ਉਸਦੀ ਅਸਲੀ ਜ਼ਿੰਦਗੀ ਦੀ ਕਹਾਣੀ ਦੇ ਕਿੰਨਾ ਕੁ ਨੇੜੇ ਹੈ, ਕੋਈ ਵੀ ਨਹੀਂ ਜਾਣਦਾਵਾਰਿਸ ਦੀ ਜ਼ਿੰਦਗੀ ਬਾਰੇ ਕੋਈ ਵੀ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਿਆਪੰਜਾਬੀ ਵਿੱਚ ਇਹੋ ਜਿਹੀ ਖੋਜ ਕਰਨ ਲਈ ਨਾ ਹੀ ਬਹੁਤੇ ਸਾਧਨ ਹਨ ਅਤੇ ਨਾ ਹੀ ਬਹੁਤੇ ਅੱਛੇ ਖੋਜਕਾਰ

 

              ਵਾਰਿਸ ਪੰਜਾਬੀ ਦਾ ਸਭ ਤੋਂ ਵੱਡਾ ਕਵੀ ਜਾਣਿਆ ਜਾਂਦਾ ਹੈ ਗੁਰੂਆਂ ਦੀ ਬਾਣੀ ਨੂੰ ਛੱਡ ਕੇਇਹ ਕਹਿਣ ਵਿੱਚ ਕੋਈ ਅੱਤਕਥਨੀ ਨਹੀਂਨਾ ਹੀ ਕੋਈ ਹੋਰ ਪੰਜਾਬੀ ਕਵੀ ਵਾਰਿਸ ਤੋਂ ਜ਼ਿਆਦਾ ਪੜ੍ਹਿਆ ਗਿਆ ਹੈ ਅਤੇ ਨਾ ਹੀ ਸ਼ਾਇਦ ਕਦੇ ਪੜ੍ਹਿਆ ਜਾਵੇਗਾਵਾਰਿਸ ਦੀ ਹੀਰ ਪੰਜਾਬੀ ਵਿੱਚ ਸਭ ਤੋਂ ਵੱਧ ਛਪਣ ਵਾਲੀ ਪੁਸਤਕ ਹੈਕਈ ਲੋਕ ਵਾਰਿਸ ਦੀ ਤੁਲਨਾ ਸ਼ੈਕਸਪੀਅਰ ਨਾਲ ਕਰਦੇ ਹਨ ਅਤੇ ਉਸਨੂੰ ਪੰਜਾਬੀ ਦਾ ਸ਼ੈਕਸਪੀਅਰ ਕਹਿੰਦੇ ਹਨਇਹ ਤੁਲਨਾ ਵਾਰਿਸ ਨਾਲ ਬਿੱਲਕੁੱਲ ਬੇਇਨਸਾਫ਼ੀ ਹੈਵਾਰਿਸ, ਵਾਰਿਸ ਹੈਸ਼ੈਕਸਪੀਅਰ, ਸ਼ੈਕਸਪੀਅਰ ਹੈਸ਼ੈਕਸਪੀਅਰ ਢੇਰ ਸਾਰੀਆਂ ਕਿਤਾਬਾਂ ਲਿਖ ਕੇ ਸ਼ੈਕਸਪੀਅਰ ਬਣਿਆਂਵਾਰਿਸ ਸਿਰਫ ਇਕੋ ਕਿਤਾਬ ਲਿਖ ਕੇ ਪੰਜਾਬੀ ਦਾ ਵਾਰਿਸ ਬਣ ਗਿਆਜੇ ਸ਼ੈਕਸਪੀਅਰ ਨੇ ਸਿਰਫ ਇਕ ਨਾਟਕ ਲਿਖਿਆ ਹੁੰਦਾ ਤਾਂ ਪਤਾ ਨਹੀ ਉਹ ਅੱਜ ਵਾਲਾ ਸ਼ੈਕਸਪੀਅਰ ਬਣਦਾ ਕਿ ਨਾ

 

              ਹੁਣ ਕੁਝ ਫ਼ਿਲਮ ਬਾਰੇ! ਗੁਰਦਾਸ ਮਾਨ ਦੇ ਰੋਲ ਦੀ ਗੱਲ ਮੈਂ ਅਖ਼ੀਰ ਵਿੱਚ ਕਰਾਂਗਾਫ਼ਿਲਮ ਵਿੱਚ ਵਾਰਿਸ ਦੇ ਗੁਰੂ ਦਾ ਕਿਰਦਾਰ ਜਿਸ ਪਾਤਰ ਨੇ ਨਿਭਾਇਆ ਹੈ, ਉਹ ਕਮਾਲ ਦਾ ਹੈਭਾਵੇਂ ਇਹ ਰੋਲ ਬਹੁਤ ਹੀ ਛੋਟਾ ਹੈ, ਪਰ ਹੈ ਬਹੁਤ ਕਮਾਲ ਦਾ ਅਤੇ ਦਰਸ਼ਕਾਂ ਦੇ ਦਿਲ-ਦਿਮਾਗ਼ ਤੇ ਇਕ ਸਦੀਵੀ ਛਾਪ ਛੱਡਣ ਵਾਲਾਜੋ ਸਾਬੋ ਦਾ ਰੋਲ ਦਿਵਿਆ ਦੱਤਾ ਨੇ ਕੀਤਾ ਹੈ, ਉਸਦੀ ਤਾਂ ਗੱਲ ਹੀ ਛੱਡ ਦੇਵੋਉਹ ਸਾਰੀ ਫ਼ਿਲਮ ਤੇ ਛਾਈ ਪਈ ਹੈਕਮਾਲ ਦੀ ਅਦਾਕਾਰੀ ਹੈ ਉਸਦੀਹਮੇਸ਼ਾਂ ਵਾਂਗ, ਉਸਦੀ ਅਦਾਕਾਰੀ ਨੇ ਮਨ ਨੂੰ ਕੀਲ ਲਿਆਜੂਹੀ ਚਾਵਲਾ ਨੇ ਭਾਗਭਰੀ ਦਾ ਰੋਲ ਠੀਕ-ਠਾਕ ਹੀ ਕੀਤਾ ਹੈਜੂਹੀ ਕੋਈ ਇੰਨੀ ਵਧੀਆ ਅਦਾਕਾਰਾ ਨਹੀਂ ਅਤੇ ਨਾ ਹੀ ਇੰਨੀ ਘਟੀਆ ਹੈਇਸ ਫ਼ਿਲਮ ਵਿੱਚ ਉਸਦੀ ਅਦਾਕਾਰੀ ਦਰਮਿਆਨੀ ਤੋਂ ਉੱਪਰ ਪਰ ਵਧੀਆ ਤੋਂ ਥੱਲੇ ਲੱਗੀ ਹੈਬਾਕੀ ਪਾਤਰਾਂ ਨੇ ਆਪਣਾ ਆਪਣਾ ਰੋਲ ਠੀਕ-ਠਾਕ ਨਿਭਾਇਆ ਹੈ

 

              ਫ਼ਿਲਮ ਖ਼ੂਬਸੂਰਤ ਹੋਣ ਦੇ ਬਾਵਜੂਦ ਇਸ ਵਿੱਚ ਕਈ ਗੱਲਾਂ ਰੜਕਦੀਆਂ ਹਨਜਿਵੇਂ ਕਿ ਜੋ ਖੂੰਡਾ ਸਾਰੀ ਫ਼ਿਲਮ ਵਿੱਚ ਵਾਰਿਸ ਲਈ ਫਿਰਦਾ ਹੈ, ਕੀ ਇਹੋ ਜਿਹੇ ਖੂੰਡੇ ਅਠਾਰਵੀਂ ਸਦੀ ਵਿੱਚ ਹੋਣਗੇ ਜਦੋਂ ਵਾਰਿਸ ਜੀਵਿਆ ਸੀ? ਕਈ ਪੁਸ਼ਾਕਾਂ ਜੋ ਅਦਾਕਾਰਾਂ ਨੇ ਪਹਿਨੀਆਂ ਹਨ, ਕੀ ਇਹੋ ਜਿਹੀਆਂ ਪੁਸ਼ਾਕਾਂ ਉਸ ਵੇਲੇ ਹੋਣਗੀਆਂ? ਜਿਹੋ ਜਿਹੀ ਸੋਹਣੀ ਪੱਗ ਵਾਰਿਸ ਨੇ ਫ਼ਿਲਮ ਵਿੱਚ ਬੰਨੀ ਹੈ, ਕੀ ਵਾਰਿਸ ਜਾਂ ਕੋਈ ਹੋਰ ਉਨ੍ਹਾਂ ਦਿਨ੍ਹਾਂ ਵਿੱਚ ਇਹੋ ਜਿਹੀ ਪੱਗ ਬੰਨਦਾ ਹੋਵੇਗਾ? ਸਾਬੋ ਦਾ ਵਾਰਿਸ ਦੀ ਅਸਲੀ ਜ਼ਿੰਦਗੀ ਵਿੱਚ ਆਉਣਾ ਕਦੇ ਸੁਣਿਆ ਨਹੀਂਇਕ ਸੀਨ ਵਿੱਚ ਸਾਬੋ ਦਾ ਵਾਰਿਸ ਦੇ ਗਲੇ ਨੂੰ ਚਿੰਬੜਨਾ ਅਤੇ ਇਕ ਕਿਸਮ ਦਾ ਉਸਦੇ ਮੂੰਹ ਅਤੇ ਗਰਦਣ ਨੂੰ ਚੁੰਮਣਾ ਬਹੁਤ ਹੀ ਭੈੜਾ ਲੱਗਿਆਇਕ ਹੋਰ ਸੀਨ ਵਿੱਚ ਭਾਗਭਰੀ ਦੇ ਆਦਮੀ ਦਾ ਦਰਵਾਜ਼ਾ ਬੰਦ ਕਰਕੇ ਭਾਗਭਰੀ ਦੇ ਪੱਟਾਂ ਤੇ ਸਿਰ ਰੱਖ ਕੇ ਰੋਣਾ ਹਾਸੋ ਹੀਣਾ ਲੱਗਿਆਵਾਰਿਸ ਅਤੇ ਭਾਗਭਰੀ ਦੇ ਕੋਲਿਆਂ ਤੇ ਤੁਰਨ ਵਾਲੀ ਗੱਲ ਬਿੱਲਕੁੱਲ ਨਹੀਂ ਜਚੀਇਸ ਅਠਾਰਵੀਂ ਸਦੀ ਦੇ ਅਧਾਰ ਤੇ ਬਣੀ ਫ਼ਿਲਮ ਵਿੱਚ ਆਧੁਨਿਕ ਗੀਤ ਸਿਰਫ਼ ਤਮਾਸ਼ਾ ਹੀ ਲਗਦੇ ਹਨਵੈਸੇ ਵਾਰਿਸ ਦੀ ਫ਼ਿਲਮ ਵਿੱਚ ਇਨ੍ਹਾਂ ਗੀਤਾਂ ਦੀ ਲੋੜ ਨਹੀਂ ਸੀਅਫ਼ਸੋਸ ਹੈ ਕਿ ਪੰਜਾਬੀ-ਹਿੰਦੀ ਫ਼ਿਲਮਾਂ ਦੇ ਦਰਸ਼ਕ ਹਰ ਫ਼ਿਲਮ ਵਿੱਚ ਗੀਤ ਚਾਹੁੰਦੇ ਹਨਇਸ ਲੋੜ ਨੂੰ ਪੂਰਾ ਕਰਨ ਲਈ ਉਸ ਸਮੇਂ ਦਾ ਕੁਝ ਸੂਫ਼ੀ ਕਲਾਮ ਪੇਸ਼ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਇੰਨਾਂ ਭੈੜਾ ਨਾ ਲਗਦਾਫ਼ਿਲਮ ਵਿੱਚ ਸਿਰਫ਼ ਇਕ ਸੂਫ਼ੀ ਗੀਤ ਹੈਇਹ ਗੀਤ ਕਿਸੇ ਕਬਾਲ ਦੇ ਮੂਹੋਂ ਗਵਾਇਆ ਜਾਂਦਾ ਤਾਂ ਚੰਗਾ ਲਗਦਾਵਾਰਿਸ ਨੂੰ ਕਵੀ ਹੀ ਰਹਿਣ ਦੇਣਾ ਚਾਹੀਦਾ ਸੀ, ਗਾਇਕ ਨਹੀਂ ਸੀ ਬਣਾਉਣਾ ਚਾਹੀਦਾਵਾਰਿਸ ਨੂੰ ਹੀਰ ਲਿਖਣ ਨੂੰ ਕਿੰਨੇ ਸਾਲ ਲੱਗੇ, ਇਸਦਾ ਕੋਈ ਪਤਾ ਨਹੀਂਪਰ ਇਹ ਇਕ-ਦੋ ਸਾਲਾਂ ਵਿੱਚ ਨਹੀਂ ਲਿਖੀ ਗਈ ਹੋਵੇਗੀਫਿਰ ਇਹ ਵੀ ਨਹੀਂ ਪਤਾ ਕਿ ਵਾਰਿਸ ਨੇ ਕਿਸ ਉਮਰ ਵਿੱਚ ਇਹ ਹੀਰ ਲਿਖੀ ਸੀਇਸ ਫਿਲਮ ਵਿੱਚ ਵਾਰਿਸ ਸਿਰਫ 30-35 ਸਾਲ ਦਾ ਦਿਖਾਇਆ ਗਿਆ ਹੈ ਅਤੇ ਉਹ ਹੀਰ ਲਿਖਣ ਤੋਂ ਪਹਿਲਾਂ ਤੋਂ ਲੈ ਕੇ ਹੀਰ ਲਿਖਣ ਤੋਂ ਬਾਦ ਤੱਕ ਓਸੇ ਉਮਰ ਦਾ ਲਗਦਾ ਹੈ

 

              ਹੁਣ ਆਈ ਗੁਰਦਾਸ ਮਾਨ ਦੀ ਅਦਾਕਾਰੀ ਦੀ ਗੱਲ! ਫ਼ਿਲਮ ''ਦੇਸ ਹੋਇਆ ਪ੍ਰਦੇਸ" ਵਿੱਚ ਗੁਰਦਾਸ ਮਾਨ ਦਾ ਕੀਤਾ ਰੋਲ ਪਸੰਦ ਆਇਆ ਸੀ, ਪਰ ਇਸ ਫ਼ਿਲਮ ਵਿੱਚ ਬਹੁਤਾ ਪਸੰਦ ਨਹੀਂ ਆਇਆਗੁਰਦਾਸ ਮਾਨ ਆਪ ਵਾਰਿਸ ਦੇ ਰੋਲ ਵਿੱਚ ਆਪਣੇ ਆਪ ਨੂੰ ਫ਼ਕੀਰ ਕਹਿੰਦਾ ਹੈਇਹ ਫ਼ਕੀਰਾਂ ਤੇ ਦਰਵੇਸ਼ਾਂ ਵਰਗਾ ਵਾਰਿਸ ਵੱਖਰੀ ਤਰ੍ਹਾਂ ਪੇਸ਼ ਕਰਨਾ ਚਾਹੀਦਾ ਸੀ - ਇਕ ਇਨਸਾਨ ਜੋ ਫ਼ਕੀਰਾਂ ਦਰਵੇਸ਼ਾਂ ਵਾਂਗ (ਧੀਰਜ ਨਾਲ) ਤੁਰੇ, ਬੋਲੇ, ਅਤੇ ਹਰ ਕੰਮ ਕਰੇਇਹ ਉਹ ਵਾਰਿਸ ਹੋਣਾ ਚਾਹੀਦਾ ਸੀ ਜੋ ਸੋਚ-ਮਗਨ ਹੋ ਕੇ ਕੁਦਰਤ ਦੇ ਨਾਲ ਇੱਕ-ਮਿੱਕ ਹੋ ਕੇ ਹੀਰ ਲਿਖਦਾਗੁਰਦਾਸ ਮਾਨ ਦਾ ਇੱਕੋ ਲਹਿਜੇ ਵਿੱਚ ਉੱਚੀ ਅਵਾਜ਼ ਵਿੱਚ ਬੋਲਣਾ ਫ਼ਕੀਰਾਂ ਵਾਲਾ ਨਹੀਂ ਲੱਗਿਆਉਸਦਾ ਕਾਹਲੀ ਕਾਹਲੀ ਤੁਰਨਾ ਦਰਵੇਸ਼ਾਂ ਵਾਲਾ ਨਹੀਂ ਲੱਗਿਆਉਸਦਾ ਕਿਤੇ ਵੀ ਸੋਚ-ਮਗਨ ਨਾ ਹੋਣਾ ਅਤੇ ਕੁਦਰਤ ਦੀ ਖ਼ੂਬਸੂਰਤੀ ਨੂੰ ਨਾ ਮਾਨਣਾ ਅਤੇ ਸਲਾਹੁਣਾ ਫ਼ਕੀਰ-ਕਵੀ ਵਾਲਾ ਨਹੀਂ ਲੱਗਿਆਉਸਦਾ ਪਹਿਰਾਵਾ ਵੀ ਫਕੀਰਾਂ ਵਾਲਾ ਨਹੀਂ ਲੱਗਿਆਕੁਝ ਥਾਵੀਂ ਜੇ ਉਸਨੂੰ ਲੋਈ ਨਾਲ ਦਿਖਾਇਆ ਜਾਂਦਾ ਤਾਂ ਸ਼ਾਇਦ ਉਹ ਜ਼ਿਆਦਾ ਫਕੀਰ ਲਗਦਾਜਦੋਂ ਵੀ ਭਾਗਭਰੀ ਜਾਂ ਸਾਬੋ ਵਾਰਿਸ ਦੇ ਕਮਰੇ ਅੰਦਰ ਆਈਆਂ, ਵਾਰਿਸ ਦਾ ਉਨ੍ਹਾਂ ਵਲ ਟੇਢੀ ਅੱਖ ਨਾਲ ਤੱਕਣਾ ਬਹੁਤ ਹੀ ਚੁੱਭਿਆਮੇਰਾ ਨਿੱਜੀ ਵਿਚਾਰ ਹੈ ਕਿ ਵਾਰਿਸ ਦੇ ਰੋਲ ਨਾਲ ਇਨਸਾਫ਼ ਨਹੀਂ ਹੋਇਆਇਹ ਕਹਿਣ ਤੋਂ ਬਾਦ ਮੈਂ ਕਹਾਂਗਾ ਕਿ ਜੇ ਮੈਂ ਆਲੇ ਦੁਆਲੇ ਝਾਤੀ ਮਾਰ ਕੇ ਦੇਖਾਂ ਤਾਂ ਸ਼ਾਇਦ ਹਿੰਦੀ-ਪੰਜਾਬੀ ਫ਼ਿਲਮਾਂ ਦੇ ਅਦਾਕਾਰਾਂ ਵਿੱਚੋਂ ਦੋ ਅਦਾਕਾਰਾਂ ਤੋਂ ਸਿਵਾ ਕੋਈ ਵੀ ਇਹ ਰੋਲ ਪੂਰੀ ਤਰ੍ਹਾਂ ਨਾ ਨਿਭਾ ਸਕਦਾਇਹ ਦੋ ਅਦਾਕਾਰ ਜੋ ਮੇਰੇ ਮਨ ਵਿੱਚ ਆਉਂਦੇ ਹਨ, ਉਹ ਹਨ ਜੁਆਨੀ ਵੇਲੇ ਦਾ ਦਲੀਪ ਕੁਮਾਰ ਅਤੇ ਅੱਜ ਦਾ ਅਮਿਤਾਭ ਬਚਨਇਨ੍ਹਾਂ ਦੋਹਾਂ ਦੀ ਆਸ਼ਿਕਾਨਾ ਧੀਮੀ ਅਵਾਜ਼, ਉਨ੍ਹਾਂ ਦਾ ਬੜੇ ਅੰਦਾਜ਼ ਨਾਲ ਹੌਲੀ ਹੌਲੀ ਤੁਰਨਾ, ਉਨ੍ਹਾਂ ਦੀਆਂ ਡੂੰਘੀਆਂ ਅੱਖਾਂ ਵਿਚਲੀ ਕਾਤਲ ਦਿਖ, ਅਤੇ ਉਨ੍ਹਾਂ ਦੀ ਟਿਕਟਿਕੀ ਲਗਾ ਕੇ ਚੁੱਪ-ਚਾਪ ਦੇਖਣ ਵਾਲੀ ਗੰਭੀਰ ਅਦਾਕਾਰੀ ਸ਼ਾਇਦ ਵਾਰਿਸ ਨਾਲ ਇਨਸਾਫ਼ ਕਰ ਸਕਦੀਪਰ ਫਿਰ ਸਾਨੂੰ ਇਹ ਵੀ ਤਾਂ ਨਹੀ ਪਤਾ ਕਿ ਅਸਲੀ ਵਾਰਿਸ ਕਿਹੋ ਜਿਹਾ ਸੀ? ਗੁਰਦਾਸ ਮਾਨ ਨੇ ਫ਼ਿਲਮ ਵਿੱਚ ਹੀਰ ਬਹੁਤ ਸੋਹਣੀ ਗਾਈ ਹੈਕਿੰਨਾ ਚੰਗਾ ਹੋਵੇ ਜੇ ਗੁਰਦਾਸ ਮਾਨ ਵਾਰਿਸ ਦੀ ਸਾਰੀ ਹੀਰ ਗਾਵੇ, ਕੋਈ ਫਰਕ ਨਹੀਂ ਭਾਵੇਂ 50 ਸੀਡੀਜ਼ ਉੱਤੇ ਹੋਵੇ

 

              ਹੁਣ ਕੁਝ ਦਰਸ਼ਕਾਂ ਬਾਰੇ! ਹਿੰਦੀ-ਪੰਜਾਬੀ ਫ਼ਿਲਮਾਂ ਦੇ ਦਰਸ਼ਕ ਅਜੀਬ ਹਨਇਨ੍ਹਾਂ ਲਈ ਫ਼ਿਲਮ ਵਿੱਚ ਬਹੁਤ ਕੁਝ ਝੂਠਾ-ਸੱਚਾ ਭਰਨਾ ਪੈਂਦਾ ਹੈ ਨਹੀਂ ਤਾਂ ਫ਼ਿਲਮ ਫੇਲ ਹੋਈ ਕਿ ਸਮਝੋਇਸ ਫ਼ਿਲਮ ਵਿੱਚ ਵੀ ਬਹੁਤ ਕੁਝ ਅਜਿਹਾ ਪਾਇਆ ਗਿਆ ਹੈ ਜੋ ਸ਼ਾਇਦ ਸਿਰਫ ਦਰਸ਼ਕਾਂ ਨੂੰ ਖੁਸ਼ ਕਰਨ ਵਾਸਤੇ ਹੈਵਾਰਿਸ ਵਿੱਚ ਕਈ ਥਾਂ ਇਹੋ ਜਿਹੇ ਸੰਵਾਦ ਹਨ ਜਿਨ੍ਹਾਂ ਨੂੰ ਸੋਚਣ ਵਿਚਾਰਣ ਦੀ ਲੋੜ ਹੈਪਰ ਦਰਸ਼ਕ ਉਨ੍ਹਾਂ ਤੇ ਹੱਸ ਰਹੇ ਸਨਜਿਵੇਂ ਕਿ ਜਦੋਂ ਭਾਗਭਰੀ ਦਾ ਵਿਆਹ ਰੱਖ ਦਿੱਤਾ ਗਿਆ ਤਾਂ ਸਾਬੋ ਵਾਰਿਸ ਲਈ ਰੋਟੀ ਲੈ ਕੇ ਆਈਜਦੋਂ ਵਾਰਿਸ ਨੇ ਪੁੱਛਿਆ ਕਿ ਇਸ ਵਿੱਚ ਜ਼ਹਿਰ ਤਾਂ ਨਹੀਂ ਪਾਈ ਤਾਂ ਸਾਬੋ ਨੇ ਉੱਤਰ ਵਿੱਚ ਕੁਝ ਇਸ ਤਰ੍ਹਾਂ ਦਾ ਜਵਾਬ ਦਿੱਤਾ, ''ਮੈਨੂੰ ਮਰੇ ਹੋਏ ਵਾਰਿਸ ਦਾ ਕੀ ਫ਼ਾਇਦਾ! ਮੈਨੂੰ ਤਾਂ ਜੀਉਂਦਾ ਵਾਰਿਸ ਚਾਹੀਦਾ!" ਇਹ ਗੱਲ ਕਿੰਨੀ ਵੱਡੀ, ਡੂੰਘੀ, ਅਤੇ ਸੋਚਣ ਵਿਚਾਰਣ ਵਾਲੀ ਹੈਪਰ ਕਾਫੀ ਦਰਸ਼ਕ ਇਸ ਗੱਲ ਤੇ ਹੱਸ ਰਹੇ ਸਨਕਾਸ਼ ਹਿੰਦੀ-ਪੰਜਾਬੀ ਫ਼ਿਲਮਾਂ ਦੇ ਦਰਸ਼ਕ ਸਿਆਣੇ ਬਣਨ ਤਾਂ ਜੋ ਇਨ੍ਹਾਂ ਫ਼ਿਲਮਾਂ ਵਿੱਚ ਬਹੁਤ ਸਾਰੇ ਦਰਿਸ਼ ਜੋ ਰੜਕਦੇ ਹਨ ਨਾ ਪਾਉਣੇ ਪੈਣਭਾਵੇਂ ਇਸ ਫ਼ਿਲਮ ਵਿੱਚ ਵਾਰਿਸ ਦੀ ਜਿੰਦਗੀ ਦਾ ਫ਼ਿਲਮੀਕਰਣ ਕਰ ਦਿੱਤਾ ਗਿਆ ਹੈਫਿਰ ਵੀ ਇਨ੍ਹਾਂ ਉਣਤਾਈਆਂ ਦੇ ਹੁੰਦਿਆਂ ਹੋਇਆਂ ਇਹ ਫ਼ਿਲਮ ਦੇਖਣ ਯੋਗ ਹੈ ਅਤੇ ਹਰ ਪੰਜਾਬੀ ਅਤੇ ਵਾਰਿਸ ਦੇ ਉਪਾਸ਼ਕ ਨੂੰ ਦੇਖਣੀ ਚਾਹੀਦੀ ਹੈ